ਆਨਲਾਈਨ ਰਜਿਸਟ੍ਰੇਸ਼ਨ
ਡਿਗਰੀ (3 ਤੋਂ 4+ ਸਾਲ) ਪ੍ਰੋਗਰਾਮਾਂ ਲਈ ਰਜਿਸਟਰ ਕਰਨ ਵਾਲੇ ਵਿਦਿਆਰਥੀਆਂ ਲਈ ਮਹੱਤਵਪੂਰਨ ਨੋਟ।
ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਕੋਰਸਾਂ ਦੀ ਚੋਣ ਕਰਨ ਤੋਂ ਪਹਿਲਾਂ ਆਪਣੇ ਵਿਦਿਆਰਥੀ ਸਫਲਤਾ ਸਲਾਹਕਾਰ (Student Success Advisor) ਨਾਲ ਗੱਲ ਕਰੋ। ਕਿਰਪਾ ਕਰਕੇ ਔਨਲਾਈਨ ਰਜਿਸਟ੍ਰੇਸ਼ਨ (Online Registration) ਪੰਨੇ ਦੇ ਸਿਖਰ 'ਤੇ ਲਿੰਕ ਦੇ ਨਾਲ, ਜਾਂ ਉਹਨਾਂ ਨੂੰ ਆਪਣੇ ਵਿਦਿਆਰਥੀ ਈਮੇਲ ਪਤੇ ਤੋਂ ਇੱਕ ਈਮੇਲ ਭੇਜ ਕੇ ਆਪਣੇ ਸਲਾਹਕਾਰ ਨਾਲ ਸੰਪਰਕ ਕਰੋ।
ਜੇਕਰ ਤੁਸੀਂ ਆਪਣੇ ਕੋਰਸ ਦੀ ਚੋਣ ਬਾਰੇ ਯਕੀਨੀ ਹੋ, ਜਾਂ ਤੁਸੀਂ ਗ੍ਰੈਜੂਏਟ ਸਰਟੀਫਿਕੇਟ (1 ਤੋਂ 2 ਸਾਲ) ਪ੍ਰੋਗਰਾਮ ਲਈ ਰਜਿਸਟਰ ਕਰ ਰਹੇ ਹੋ, ਤਾਂ ਇਹਨਾਂ ਕਦਮਾਂ ਦੀ ਪਾਲਣਾ ਕਰੋ:
ਅਲਗੋਮਾ ਯੂ ਵਿਦਿਆਰਥੀ ਪੋਰਟਲ (Algoma U student portal) 'ਤੇ ਲੌਗ ਇਨ ਕਰੋ
ਅਕੈਡਮਿਕਸ (academics) -> ਔਨਲਾਈਨ ਰਜਿਸਟ੍ਰੇਸ਼ਨ (online registration) 'ਤੇ ਜਾਓ
ਫਾਈਲ 'ਤੇ ਦਿੱਤੀ ਜਾਣਕਾਰੀ ਦੀ ਪੁਸ਼ਟੀ ਕਰੋ
ਉਸ ਸਮੈਸਟਰ ਦੀ ਚੋਣ ਕਰੋ ਜਿਸ ਲਈ ਤੁਸੀਂ ਰਜਿਸਟਰ ਕਰਨਾ ਚਾਹੁੰਦੇ ਹੋ
ਆਪਣੇ ਕੋਰਸ ਚੁਣੋ
ਆਪਣੇ ਕੋਰਸ ਦੀ ਚੋਣ ਦੀ ਪੁਸ਼ਟੀ ਕਰੋ ਅਤੇ ਆਪਣੀ ਜਮ੍ਹਾਂ ਰਕਮ ਦਾ ਭੁਗਤਾਨ ਕਰੋ (ਜੇਕਰ ਬਕਾਇਆ ਹੈ)
ਇਸ ਸਮੇਂ, ਵਿਦਿਆਰਥੀ ਪੋਰਟਲ ਦੁਆਰਾ ਆਨਲਾਈਨ ਸਵੈ-ਰਜਿਸਟ੍ਰੇਸ਼ਨ (online self registration) ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਕੰਮ ਕਰਦੀ ਹੈ ਪਰ ਗ੍ਰੈਜੂਏਟ ਸਰਟੀਫਿਕੇਟ ਵਾਲੇ ਵਿਦਿਆਰਥੀਆਂ ਲਈ ਨਹੀਂ। ਫਿਰ ਵੀ, ਅਸੀਂ ਬਹੁਤ ਸਖਤ ਮਿਹਨਤ ਕਰ ਰਹੇ ਹਾਂ ਅਤੇ ਬਹੁਤ ਜਲਦੀ ਗ੍ਰੈਜੂਏਟ ਸਰਟੀਫਿਕੇਟ ਵਿਦਿਆਰਥੀਆਂ ਨੂੰ ਇਸ ਸਾਧਨ ਦੀ ਪੇਸ਼ਕਸ਼ ਕਰ ਰਹੇ ਹਾਂ।